ਅਸੀਂ ਸਾਰੇ ਜਾਣਦੇ ਹਾਂ ਕਿ ਸਹਿਣਸ਼ੀਲਤਾ, ਧੀਰਜ ਬੜਾ ਉੱਤਮ ਗੁਣ ਹੈ, ਉਹ ਵੱਖਰੀ ਗੱਲ ਹੈ ਕਿ ਅੱਜ ਜਿਸ ਕਿਸਮ ਦੇ ਮਾਹੌਲ 'ਚ ਆਪਾਂ ਰਹਿ ਰਹੇ ਹਾਂ ਉਸ 'ਚ ਸਹਿਣਸ਼ੀਲ ਰਹਿਣਾ ਹੈ ਬਹੁਤ ਔਖਾ, ਬਹੁਤ ਜ਼ਿਆਦਾ ਔਖਾ।
ਸਾਡਾ ਰੋਜ਼ਾਨਾ ਜੀਵਨ ਬਣ ਹੀ ਇਸ ਕਿਸਮ ਦਾ ਗਿਆ ਕਿ ਬੇਚੈਨੀ ਆਪਣੇ-ਆਪ ਪੈਦਾ ਹੋ ਜਾਂਦੀ। ਜੇ ਕਾਲਜ ਪੜ੍ਹਦੇ ਹਾਂ ਤਾਂ ਗਰੁੱਪ 'ਚ ਕੋਈ ਨਾ ਕੋਈ ਇਹੋ ਜਿਹਾ ਹੁੰਦਾ ਹੈ ਜਿਹੜਾ ਤੁਹਾਡਾ ਸਬਰ ਤੋੜਨ 'ਤੇ ਤੁਲਿਆ ਰਹਿੰਦਾ ਹੈ, ਜਿਹੜੇ ਨੌਕਰੀ ਕਰਦੇ ਨੇ ਉਹਨਾਂ ਦੇ ਦਫ਼ਤਰ 'ਚ ਕੋਈ ਨਾ ਕੋਈ collegue ਐਸਾ ਹੁੰਦਾ ਹੈ, ਜਾਂ ਫ਼ੇਰ ਜਿਹੜੇ ਕੋਈ ਆਪਣਾ ਕੰਮ-ਕਾਰ ਕਰਨ ਵਾਲੇ ਨੇ ਉਹਨਾਂ ਦੇ worker ਉਹਨਾਂ ਦੀ ਟੀਮ ਢੰਗ ਸਿਰ ਕੰਮ ਨਹੀਂ ਕਰਦੀ ਤਾਂ ਵੀ ਧੀਰਜ ਟੁੱਟ ਜਾਂਦਾ ਹੈ। ਜੇ ਇਹ ਕੁਝ ਨਾ ਵੀ ਹੋਵੇ ਤਾਂ ਕਈ ਵਾਰ ਬੰਦਾ ਆਪਣੇ-ਆਪ ਤੋਂ ਵੀ ਤੰਗ ਆ ਜਾਂਦਾ ਹੈ।
ਇਹਨਾਂ ਹਾਲਾਤਾਂ 'ਚ ਬੰਦਾ ਕਰਦਾ ਕੀ ਹੈ? ਖਿਝਿਆ ਹੋਇਆ ਜਾਂ ਤਾਂ ਇਹ ਸੋਚਦਾ ਹੈ ਕਿ ਇਹਨੂੰ ਫ਼ੜ ਕੇ ਕੁੱਟ ਦਵਾਂ, ਜਾਂ ਫੇਰ ਉਹ ਸੋਚਦਾ ਹੈ ਕਿ ਮੈਂ ਕੰਧ 'ਚ ਟੱਕਰ ਮਾਰਾਂ। ਦੋਵੇਂ ਹਾਲਾਤਾਂ 'ਚ ਜੇ ਦੇਖੀਏ ਹੋਣਾ ਆਪਣਾ ਨੁਕਸਾਨ ਹੀ ਹੈ।
ਭਲਾਈ ਇਸੇ ਵਿੱਚ ਹੈ ਕਿ ਮਾਹੌਲ ਨੂੰ KGF ਜਾਂ ਬਦਲਾਪੁਰ ਬਣਾਉਣ ਦੀ ਬਜਾਏ, ਸ਼ਾਂਤ ਰਹਿਣ ਦੇ, ਸਹਿਣਸ਼ੀਲ ਬਣਨ ਦੇ ਤਰੀਕੇ ਲੱਭੀਏ, ਤੇ ਅਪਣਾਈਏ। ਇਹਦੇ ਨਾਲ ਫ਼ੈਸਲੇ ਵੀ ਵਧੀਆ ਲੈਣ ਲੱਗੋਂਗੇ, mental health ਵੀ improve ਹੋਵੇਗੀ ਤੇ ਮੁਸ਼ਕਿਲ ਦੇ ਹੋਰ ਵਿਗੜਨ ਦੀ ਬਜਾਏ ਸੁਧਾਰ ਦੇ chances ਵਧਦੇ ਚਲੇ ਜਾਣਗੇ।
ਧੀਰਜ ਧਾਰਨ ਕਰਨਾ, ਸਹਿਣਸ਼ੀਲ ਬਣਨਾ, ਇਹ ਕੋਈ ਇਕੱਲੇ ਮੇਰੀ ਜਾਂ ਤੁਹਾਡੀ ਲੋੜ ਨਹੀਂ, ਇਹ ਗੁਣ ਇਸ ਦੁਨੀਆ ਦੇ ਹਰ ਇੱਕ ਇਨਸਾਨ 'ਚ ਹੋਣਾ ਚਾਹੀਦਾ ਹੈ। ਸੋ ਇਸ ਵੀਡੀਓ ਨੂੰ ਹਰ ਉਸ ਇਨਸਾਨ, ਦੋਸਤ, ਰਿਸ਼ਤੇਦਾਰ, ਪਿਆਰੇ ਨਾਲ ਸ਼ੇਅਰ ਕਰਿਓ ਜਿਸ ਨੂੰ ਵੀ ਸਹਿਣਸ਼ੀਲਤਾ ਵਧਾਉਣ ਦੀ ਲੋੜ ਹੈ। ਮੈਂ ਉਹ points ਉਹ ਤਰੀਕੇ ਦੱਸਾਂਗਾ ਜਿਹੜੇ ਸਬਰ ਸੰਤੋਖ ਧਾਰਨ ਕਰਨ 'ਚ ਤੁਹਾਡੀ ਮਦਦ ਕਰਨਗੇ।
ਧੀਰਜ ਦੀ ਕਮੀ ਦਾ ਕੀ ਕਾਰਨ ਹੈ?
ਬੇਸਬਰੀ ਦਾ ਮੂਲ ਕਾਰਨ ਸਮਝਣਾ ਜ਼ਰੂਰੀ ਹੈ। ਪਹਿਲਾਂ ਤਾਂ ਇਹ ਗੱਲ ਸਮਝੋ ਕਿ ਇਹ ਕੋਈ selected ਜਾਂ ਕਿਸੇ ਖ਼ਾਸ ਵਰਗ ਦੇ ਲੋਕਾਂ ਦੀ ਦਿੱਕਤ ਨਹੀਂ। ਬੇਚੈਨੀ ਬੇਸਬਰੀ ਦਾ ਸਾਹਮਣਾ ਕਰਨ ਵਾਲੇ ਲੋਕ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿੱਚ ਨੇ।
ਆਪਣੇ ਇਹ system ਹੈ ਕਿ ਮੁਸ਼ਕਿਲ ਨੂੰ ਪੈਸੇ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕਹਿਣ ਤੋਂ ਭਾਵ ਕਿ ਮੰਨਿਆ ਇਹੀ ਜਾਂਦਾ ਹੈ ਕਿ ਜਿੰਨਾ ਵੱਧ ਪੈਸਾ ਓਨਾ ਵੱਧ ਸੁੱਖ। ਵਿਚਾਰਧਾਰਾ ਇਹ ਹੈ ਕਿ USA Canada ਨੂੰ ਖੁਸ਼ਹਾਲ ਮੰਨਿਆ ਜਾਂਦਾ ਹੈ। ਤਾਂ ਹੀ ਐਨੀ ਦੁਨੀਆ ਰੋਜ਼ ਜਹਾਜ਼ ਚੜ੍ਹ ਚੜ੍ਹ ਜਾ ਰਹੀ। USA ਦੀ ਹੀ ਗੱਲ ਦੱਸਦਾਂ, ਉੱਥੇ ਇੱਕ study 'ਚ ਇਹ ਗੱਲ ਸਾਹਮਣੇ ਆਈ ਕਿ 80 ਤੋਂ 90 ਦੇ ਦਹਾਕਿਆਂ 'ਚ ਜੰਮੇ 45% ਲੋਕਾਂ ਨੇ ਇਹ ਕਬੂਲ ਕੀਤਾ ਕਿ ਉਹਨਾਂ 'ਚ ਧੀਰਜ ਸਬਰ ਪੰਜ ਸਾਲ ਪਹਿਲਾਂ ਨਾਲੋਂ ਹੋਰ ਘਟ ਗਿਆ। ਉਹ ਇਹਦਾ ਕਸੂਰਵਾਰ technology ਨੂੰ ਮੰਨਦੇ ਨੇ। technology ਤੋਂ ਭਾਵ Internet, Social Media, facebook ਵਰਗੇ platform, ਕਿਉਂ ਕਿ ਇਹਨਾਂ ਸਾਲਾਂ ਤੋਂ ਇਹਨਾਂ ਚੀਜ਼ਾਂ ਨੇ ਬੜੀ ਤੇਜ਼ੀ ਨਾਲ ਪੂਰੀ ਦੁਨੀਆ ਨੂੰ ਆਪਣੀ ਜਕੜ 'ਚ ਲਿਆ।
1980 ਤੋਂ 1990 ਦੇ ਦਹਾਕਿਆਂ 'ਚ ਜੰਮੇ ਲੋਕਾਂ ਨੂੰ Generation Y ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਰਿਹਾ ਹੈ। ਅਸੀਂ ਵੀ ਉਹਨਾਂ ਵਿੱਚੋਂ ਹੀ ਹਾਂ। ਕਿਸੇ ਵੇਲੇ "ਘੈਂਟ" ਮੰਨੀ ਜਾਣ ਵਾਲੀ Generation Y ਅੱਜ ਆਪਣੇ ਜੁਆਕਾਂ ਨਾਲ Why Why ਕਰਦੀ ਫ਼ਿਰਦੀ।
ਵਾਪਸ ਮੁੱਦੇ 'ਤੇ ਆਉਨਾ। social media 'ਤੇ ਬਹੁ-ਗਿਣਤੀ ਲੋਕ "ਲਾਈਕ" ਤੇ "ਸ਼ੇਅਰਾਂ" ਦੇ ਜਾਲ਼ 'ਚ ਫ਼ਸੇ ਹੋਏ ਨੇ। ਇਹਨਾਂ ਦੇ ਇੱਕ ਇੱਕ ਕਲਿੱਕ ਨਾਲ ਦਿਮਾਗ 'ਚ dopamine ਦੀ ਛੱਲ ਵੱਜਦੀ ਹੈ। dopamine ਸਾਡੇ ਦਿਮਾਗ 'ਚ ਇੱਕ ਐਸਾ chemical ਹੈ ਜਿਹੜਾ ਸਾਨੂੰ ਅਨੰਦ ਖੁਸ਼ੀ ਦਾ ਅਹਿਸਾਸ ਕਰਵਾਉਂਦਾ ਹੈ। ਤੇ ਇੱਥੋਂ ਹੀ ਪੰਗਾ ਸ਼ੁਰੂ ਹੁੰਦਾ ਹੈ। ਜਿੰਨਾ ਸਾਨੂੰ online ਰਹਿਣ ਦਾ ਚਸਕਾ ਪੈਂਦਾ ਹੈ, ਓਨਾ ਹੀ ਸਬਰ ਘਟਦਾ ਜਾਂਦਾ ਹੈ। ਸਾਡੇ ਦਿਮਾਗ ਨੂੰ ਇਹਦੀ ਆਦਤ ਪੈ ਜਾਂਦੀ ਹੈ। ਅਤੇ ਜਦ ਸਾਨੂੰ ਸਾਡੀ ਉਮੀਦ ਮੁਤਾਬਿਕ ਲਾਈਕ ਕਮੈਂਟ ਸ਼ੇਅਰ reaction ਨਹੀਂ ਮਿਲਦੇ, ਅਸੀਂ ਬੇਸਬਰੇ ਤੇ ਚਿੜਚਿੜੇ ਹੋ ਜਾਂਦੇ ਹਾਂ।
ਸਾਰਾ ਦੋਸ਼ ਕੱਲੇ social media ਦਾ ਨਹੀਂ। ਅੱਜ ਦੁਨੀਆ ਦੀ ਹਰ ਇੱਕ ਜਾਣਕਾਰੀ, ਹਰ ਕਿਸਮ ਦਾ ਗਿਆਨ ਇੱਕ ਕਲਿੱਕ 'ਤੇ ਮਿਲ ਜਾਂਦਾ ਹੈ। ਕੋਈ ਸਵਾਲ ਐਸਾ ਨਹੀਂ ਜਿਸ ਦਾ ਜਵਾਬ internet ਕੋਲ ਹੈ ਨਹੀਂ। ਸਾਨੂੰ ਆਦਤ ਇਹ ਪੈ ਚੁੱਕੀ ਹੈ ਕਿ ਅਸੀਂ ਕੋਸ਼ਿਸ਼ ਘੱਟ ਤੋਂ ਘੱਟ ਕਰਨਾ ਚਾਹੁੰਦੇ ਹਾਂ ਤੇ ਉਹਦਾ result ਬਹੁਤ ਵੱਡਾ ਮੰਗਦੇ ਹਾਂ। internet ਤੇ search ਕਰਨ ਲੱਗੇ ਸਾਨੂੰ ਚਾਰ words ਲਿਖਣੇ ਵੀ ਔਖੇ ਲੱਗਣ ਲੱਗ ਜਾਂਦੇ ਨੇ, ਤੇ ਚਾਹੁੰਦੇ ਇਹ ਹੁੰਦੇ ਹਾਂ ਕਿ ਇਹ ਮੇਰੇ ਮਨ ਦੀ ਆਪ ਹੀ ਬੁੱਝ ਲਵੇ ਤੇ ਸਾਰਾ ਕੁਝ ਮੇਰੇ ਸਾਹਮਣੇ ਆਪਣੇ-ਆਪ ਲਿਆ ਕੇ ਰੱਖ ਦਵੇ। ਗੱਲ ਉਹੀ ਕਿ ਸਾਡੇ 'ਚ ਸਬਰ ਸਹਿਣਸ਼ੀਲਤਾ ਨਹੀਂ ਰਹੀ। ਮੌਜੂਦਾ social culture ਤੇ technology ਨੇ ਸਾਨੂੰ ਬੇਸਬਰਾ ਬਣਾ ਦਿੱਤਾ ਹੈ। ਬੇਸਬਰੀ ਨਾਲ stress ਵਧਦਾ ਹੈ, stress ਨਾਲ physical ਤੇ mental health ਦੇ issues ਪੈਦਾ ਹੁੰਦੇ ਨੇ।
ਹੁਣ ਸਵਾਲ ਇਹ ਹੈ ਕਿ ਧੀਰਜ ਧਾਰੀਏ ਕਿਵੇਂ। ਇਹ points ਨੋਟ ਕਰੋ। daily routine 'ਚ ਲਾਗੂ ਕਰਨ ਲੱਗ ਜਾਓਂਗੇ ਤਾਂ positive result ਥੋੜ੍ਹੇ ਹੀ ਸਮੇਂ 'ਚ ਨੋਟਿਸ ਕਰਨੇ ਸ਼ੁਰ ਕਰ ਦਿਓਂਗੇ।
Irritate ਕਰਨ ਵਾਲੀਆਂ ਚੀਜ਼ਾਂ ਨੂੰ positively ਲਓ
ਮੰਨ ਲਓ ਤੁਸੀਂ ਪਹੁੰਚ ਗਏ ਤੇ ਤੁਹਾਡੇ workers ਜਾਂ juniors ਦੀ team late ਹੈ, ਤਾਂ ਖਿਝ ਕੇ ਖੂਨ ਸਾੜਨ ਨਾਲੋਂ ਕੋਈ ਐਸਾ ਕੰਮ ਕਰ ਲਓ ਜਿਹੜਾ ਤੁਹਾਡੇ ਕਰਨ ਵਾਲਾ ਹੋਵੇ ਤੇ ਛੋਟਾ ਹੋਵੇ, 10 15 ਮਿੰਟ ਵਾਲਾ। ਜੇ ਇਹ ਵੀ ਨੀ ਕਰਨਾ ਤਾਂ ਪਾਠ ਕੀਰਤਨ ਸੁਣ ਲਓ।
mindfulness ਦੀ practice ਕਰੋ
ਅੱਖਾਂ ਬੰਦ ਕਰਕੇ, ਡੂੰਘਾ ਸਾਹ ਲੈ ਕੇ, ਆਪਣੇ ਵਿਚਾਰਾਂ ਤੇ ਭਾਵਨਾਵਾਂ 'ਤੇ ਧਿਆਨ ਟਿਕਾਓ। ਇਹਦੇ ਨਾਲ emotions ਤੁਹਾਡੇ 'ਤੇ ਹਾਵੀ ਨੀ ਹੋਣਗੇ ਤੇ ਤੁਹਾਡਾ ਆਪਣੇ reactions 'ਤੇ ਕੰਟਰੋਲ ਵਧੇਗਾ।
ਸ਼ੁਕਰਗੁਜ਼ਾਰ ਬਣੋ
ਜਿਹੜੇ ਲੋਕਾਂ ਅੰਦਰ ਸ਼ੁਕਰਾਨੇ ਦੀ ਭਾਵਨਾ ਹੁੰਦੀ ਹੈ, ਉਹ ਵੱਧ ਸਹਿਣਸ਼ੀਲ ਹੁੰਦੇ ਨੇ। ਅਗਲੀ ਵਾਰ ਜਦੋਂ ਵੀ ਕਿਸੇ ਚੀਜ਼ 'ਤੇ ਖਿਝ ਆਵੇ, ਤਾਂ ਉਹਨਾਂ ਚੀਜ਼ਾਂ ਬਾਰੇ ਸੋਚੋ ਜਿਹਨਾਂ ਨਾਲ ਪਰਮਾਤਮਾ ਨੇ ਤੁਹਾਨੂੰ ਨਿਵਾਜ਼ਿਆ ਹੈ। ਜੋ ਹੁਣ ਤੱਕ ਹਾਸਲ ਕੀਤਾ ਹੈ ਉਸ ਵਾਸਤੇ ਉੱਪਰ ਵਾਲੇ ਦਾ ਸ਼ੁਕਰਾਨਾ ਕਰੋ।
ਹਾਲਾਤਾਂ ਨੂੰ ਕਬੂਲ ਕਰਨਾ ਸਿੱਖੋ
ਅਜਿਹੇ ਹਾਲਾਤ ਅਨੇਕਾਂ ਵਾਰ ਹੋਣਗੇ ਜਦੋਂ ਤੁਸੀਂ ਉਹਨਾਂ ਨੂੰ ਬਦਲਣ ਲਈ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕੋਂਗੇ। ਅਜਿਹੇ ਹਾਲਾਤਾਂ ਦਾ ਹੱਲ ਬੇਚੈਨੀ ਨਾਲ ਵੀ ਨਹੀਂ ਹੋਣਾ ਹੁੰਦਾ। ਇਸ ਕਿਸਮ ਦੇ present moments ਨੂੰ normally accept ਕਰਨ ਲੱਗੋਂਗੇ, ਤਾਂ ਚੀਜ਼ਾਂ ਓਨੀਆਂ ਬੁਰੀਆਂ ਦਿਖਣੋ ਹਟ ਜਾਣਗੀਆਂ।
ਆਪਣੀ ਸਮਰੱਥਾ ਆਪਣੀ speed ਨੂੰ ਪਛਾਣੋ
ਜ਼ਰੂਰੀ ਨਹੀਂ ਕਿ deadlines ਓਨੀਆਂ ਸਖ਼ਤ ਹੋਣ ਜਿੰਨੀਆਂ ਤੁਸੀਂ ਮੰਨਦੇ ਹੋ। ਜੇ ਲੱਗਦਾ ਹੈ ਕਿ ਕਿਸੇ ਕੰਮ ਨੂੰ ਤੁਹਾਡੇ senior ਦੇ ਕਹਿਣ ਨਾਲੋਂ ਵੱਧ time ਲੱਗੇਗਾ, ਤਾਂ ਉਹਨਾਂ ਨੂੰ ਇਹ ਸਪੱਸ਼ਟ ਕਰ ਦਿਓ, ਤੇ ਇਹ ਵੀ ਦੱਸੋ ਕਿ ਇਹ ਪਹਿਲਾਂ ਕਰੀਏ ਤੇ ਇਹ ਬਾਅਦ 'ਚ। ਉਹਨਾਂ ਦੇ ਦਿੱਤੇ time period 'ਚ ਕੰਮ ਪੂਰਾ ਕਰਨ ਲੱਗੇ ਤੁਸੀਂ ਕੰਮ ਗ਼ਲਤ ਵੀ ਕਰ ਸਕਦੇ ਹੋਣ ਤੇ ਕੋਈ ਆਪਣਾ ਨੁਕਸਾਨ ਵੀ ਕਰਵਾ ਸਕਦੇ ਹੋ।
ਮਸਤ ਰਹਿਣ ਦੀ ਕੋਸ਼ਿਸ਼ ਕਰਿਆ ਕਰੋ
ਜ਼ਿੰਦਗੀ ਨੂੰ ਹਰ ਪਲ ਹਰ ਵੇਲੇ seriously ਨਾ ਲਿਆ ਕਰੋ। ਹਲਕੇ-ਫ਼ੁਲਕੇ ਪਲਾਂ ਨਾਲ ਇਹਨੂੰ enjoy ਕਰਨਾ ਵੀ ਜ਼ਰੂਰੀ ਹੈ। ਜ਼ਿੰਦਗੀ ਨੂੰ ਹਰ ਵੇਲੇ typical ਸੱਸ ਬਹੂ ਡਰਾਮਾ ਸਮਝਣ ਦੀ ਬਜਾਏ ਕਦੇ-ਕਦੇ Sarabhai vs Sarabhai ਜਾਂ Office Office ਵੀ ਮੰਨ ਕੇ enjoy ਕਰਨਾ ਚਾਹੀਦਾ ਹੈ।
ਸੁਣਨ ਦਾ ਹੁਨਰ ਨੂੰ ਸੁਧਾਰੋ
ਧੀਰਜ ਲਈ ਸੁਣਨ ਦੀ ਕਲਾ ਬਹੁਤ ਜ਼ਰੂਰੀ ਹੈ। ਅੱਧੀ ਗੱਲ ਸੁਣ ਕੇ reaction ਦੇਣ ਨਾਲੋਂ ਜਦੋਂ ਤੁਸੀਂ ਦੂਜਿਆਂ ਦੀ ਗੱਲ ਨੂੰ ਪੂਰਾ ਸੁਣਦੇ ਹੋ, ਤਾਂ ਤੁਸੀਂ ਉਸ ਨੂੰ ਵਿਆਪਕ ਨਜ਼ਰੀਏ ਤੋਂ ਵਿਚਾਰਦੇ ਹੋ, ਤੇ ਦੂਜੇ ਪ੍ਰਤੀ ਵੱਧ ਹਮਦਰਦੀ ਮਹਿਸੂਸ ਕਰਦੇ ਹੋ। ਸੁਣਨ ਦਾ ਹੁਨਰ ਸ਼ਾਂਤ ਰਹਿਣ ਵਿੱਚ ਤੁਹਾਡੀ ਮਦਦ ਕਰਦਾ ਹੈ।
ਯਾਦ ਰੱਖੋ ਕਿ ਤੁਸੀਂ ਇਕੱਲੇ ਪਰੇਸ਼ਾਨ ਨਹੀਂ
ਬੇਸਬਰਾ ਹੋਣਾ ਇੱਕ ਕਿਸਮ ਦਾ ਸੁਆਰਥ ਹੈ। ਇਹ ਨਾ ਸੋਚੋ ਕਿ ਇਹ ਮੇਰੇ ਨਾਲ ਹੀ ਕਿਉਂ ਹੁੰਦਾ ਹੈ, ਜਾਂ ਸਿਰਫ਼ ਮੇਰੇ ਨਾਲ ਹੀ ਹੁੰਦਾ ਹੈ। ਯਾਦ ਰੱਖੋ ਕਿ ਤੁਹਾਡੇ ਤੋਂ ਇਲਾਵਾ ਵੀ ਦੁਨੀਆ 'ਚ ਲੱਖਾਂ ਲੋਕ ਪਰੇਸ਼ਾਨ ਤੇ ਚਿੰਤਾਗ੍ਰਸਤ ਨੇ, ਤੇ ਉਹਨਾਂ ਵਿੱਚੋਂ ਬਹੁਤ ਦੇ ਫ਼ਿਕਰ ਤੁਹਾਡੇ ਨਾਲੋਂ ਵੀ ਵੱਡੇ ਨੇ।
ਕਬੂਲ ਕਰੋ ਕਿ ਗ਼ਲਤੀਆਂ ਜ਼ਿੰਦਗੀ ਦਾ ਹਿੱਸਾ ਨੇ
ਕਿਸੇ ਗ਼ਲਤੀ 'ਤੇ, ਕਿਸੇ ਨਾਕਾਮੀ 'ਤੇ ਆਪਣੇ ਆਪ ਨੂੰ ਦੋਸ਼ ਦੇਣਾ ਬੰਦ ਕਰੋ। ਗ਼ਲਤੀਆਂ ਨੂੰ wholeheartedly accept ਕਰੋ, ਉਹਨਾਂ ਤੋਂ ਸਿੱਖੋ ਅਤੇ ਅੱਗੇ ਵਧੋ।
ਆਪਣਾ work life balance ਵਧੀਆ ਬਣਾਓ
ਆਪਾਂ ਕੋਈ ਵੀ ਕੰਮ ਕਰਦੇ ਹੋਈਏ, ਹਮੇਸ਼ਾ ਸਾਨੂੰ ਵੱਖੋ-ਵੱਖ ਕਿਸਮ ਦੇ, ਵੱਖੋ-ਵੱਖ ਸੁਭਾਅ ਦੇ ਲੋਕ ਮਿਲਦੇ ਰਹਿਣਗੇ। ਇਹ ਦਿਲ 'ਤੇ ਲਾਉਣ ਵਾਲੀ ਗੱਲ ਨਹੀਂ, ਇਸ ਤੋਂ ਸਿਖੋ ਤੇ ਨਵੇਂ ਤਜਰਬੇ ਹਾਸਲ ਕਰੋ। mind set ਇਹ ਬਣਾਓ ਕਿ ਚੀਜ਼ਾਂ ਨੂੰ ਸਹੀ ਹੋਣ ਲਈ, ਬਦਲਣ ਲਈ time ਲੱਗਦਾ ਹੈ। ਨਾ ਆਪ ਤੰਗ ਹੋਵੋ, ਤੇ ਨਾ ਦੂਜਿਆਂ ਨੂੰ ਕਰੋ।
end 'ਚ ਇੱਕ ਹੋਰ ਨਿਜੀ ਸਲਾਹ। ਇਸ 'ਚ ਕੋਈ ਸ਼ੱਕ ਨੀ ਕਿ ਸਹਿਣਸ਼ੀਲਤਾ ਬੜਾ ਵੱਡਾ ਗੁਣ ਹੈ। ਪਰ ਇਹਦੀਆਂ limits ਸਮਝਣੀਆਂ ਵੀ ਬੜੀਆਂ ਜ਼ਰੂਰੀ ਨੇ। ਜਦੋਂ ਲੋਕ limit cross ਕਰਨ, ਤਾਂ ਸਖ਼ਤ ਹੋਣ ਦੀ ਵੀ ਬਰਾਬਰ ਲੋੜ ਹੈ। ਨਹੀਂ ਫ਼ੇਰ ਵਿੰਗੀਆਂ ਕਿੱਲਾਂ ਬਚ ਜਾਂਦੀਆਂ ਨੇ ਤੇ ਹਥੌੜੀ ਪਹਿਲਾਂ ਸਿੱਧੀਆਂ 'ਤੇ ਹੀ ਚੱਲਦੀ।
ਖੁਸ਼ ਰਹੋ, ਤੰਦਰੁਸਤ ਰਹੋ।
Commenti